ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾ ਵਾਇਰਸ ਤੋਂ ਪੀੜਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਮਨਮੋਹਨ ਸਿੰਘ ਫਿਲਹਾਲ ਏਮਜ਼ ਚ ਭਰਤੀ ਹਨ। 88 ਸਾਲਾ ਮਨਮੋਹਨ ਸਿੰਘ ਨੂੰ ਸੋਮਵਾਰ ਹਲਕੇ ਬੁਖਾਰ ਤੋਂ ਬਾਅਦ ਦਿੱਲੀ ਦੇ ਏਮਸ ਦੇ ਟ੍ਰੋਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਜਿਸ ਦਾ ਇਸਤੇਮਾਲ ਕੋਵਿਡ-19 ਕੇਂਦਰ ਵਜੋਂ ਕੀਤਾ ਜਾ ਰਿਹਾ ਹੈ।

ਹਾਲ ਹੀ 'ਚ ਕੋਰੋਨਾ ਵਾਇਰਸ ਤੋਂ ਉੱਭਰੇ ਇਮਰਾਨ ਖਾਨ ਨੇ ਟਵੀਟ ਕੀਤਾ, 'ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਲਦ ਕੋਵਿਡ-19 ਤੋਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਤੇ ਸੀਨੀਅਰ ਲੀਡਰ ਡਾ.ਮਨਮੋਹਨ ਸਿੰਘ ਨੂੰ ਬੁਖਾਰ ਹੋਣ ਕਾਰਨ ਸੋਮਵਾਰ ਸ਼ਾਮ ਕਰੀਬ 5 ਵਜੇ ਏਮਸ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੋਰੋਨਾ ਟੀਕੇ ਕੋਵੈਕਸੀਨ ਦੇ ਦੋ ਡੋਜ਼ ਦਿੱਤੇ ਜਾ ਚੁੱਕੇ ਹਨ। ਡਾ.ਮਨੋਮਹਨ ਸਿੰਘ ਦੀ ਉਮਰ 88 ਸਾਲ ਹੈ ਤੇ ਉਨ੍ਹਾਂ ਨੂੰ ਡਾਇਬਟੀਜ਼ ਵੀ ਹੈ। ਡਾ.ਸਿੰਘ ਦੀ ਦੋ ਵਾਰ ਬਾਇਪਾਸ ਸਰਜ਼ਰੀ ਹੋ ਚੁੱਕੀ ਹੈ। ਅਜਿਹੇ 'ਚ ਉਨ੍ਹਾਂ ਨੂੰ ਸਾਵਧਾਨੀ ਵਜੋਂ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਹਿਲੀ ਸਰਜ਼ਰੀ 1990 'ਚ ਯੂਕੇ 'ਚ ਹੋਈ ਸੀ। ਸਾਲ 2004 'ਚ ਉਨ੍ਹਾਂ ਦੀ ਐਸਕਾਰਟ ਹਸਪਤਾਲ 'ਚ ਏਂਜੀਓਪਲਾਸਟੀ ਕੀਤੀ ਗਈ ਸੀ। ਸਾਲ 2009 'ਚ ਏਮਸ 'ਚ ਦੂਜੀ ਵਾਰ ਉਨ੍ਹਾਂ ਦੀ ਬਾਇਪਾਸ ਸਰਜ਼ਰੀ ਕੀਤੀ ਗਈ ਸੀ।

ਪਿਛਲੇ ਸਾਲ ਮਈ ਦੇ ਮਹੀਨੇ ਵੀ ਉਨ੍ਹਾਂ ਨੂੰ ਬੁਖਾਰ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਸ ਵੇਲੇ ਵੀ ਕੋਰੋਨਾ ਵਾਇਰਸ ਸਿਖਰ 'ਤੇ ਸੀ।

ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣ ਕੇ ਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਦੂਜੀ ਲਹਿਰ ਤੂਫਾਨ ਦੀ ਤਰ੍ਹਾਂ ਆਈ ਹੈ। ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦਾ ਇਕੱਠਿਆਂ ਸਾਹਮਣਾ ਕਰਨਾ ਪਵੇਗਾ।

ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਵਜ੍ਹਾ ਘਰੋਂ ਨਾ ਨਿਕਲਣ। ਉਸਨੇ ਲੋਕਾਂ ਨੂੰ ਵਿਸ਼ਵਾਸ ਕਰਨ ਲਈ ਕਿਹਾ ਕਿ ਲੌਕਡਾਊਨ ਆਖਰੀ ਵਿਕਲਪ ਹੋਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਨਿੱਜੀ ਕੰਪਨੀਆਂ ਨੇ ਸ਼ਾਨਦਾਰ ਕੰਮ ਕੀਤਾ।ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਅਜਿਹੇ ਸਮੇਂ ਹੋਇਆ, ਜਦੋਂ ਕੋਰੋਨਾ ਸੰਕਰਮਣ ਦੀ ਤੇਜ਼ ਰਫਤਾਰ ਦਰਮਿਆਨ, ਕਈ ਰਾਜ ਸਰਕਾਰਾਂ ਨੇ ਆਕਸੀਜਨ ਖਤਮ ਹੋਣ ਦੇ ਖਤਰੇ ਵਿਚਾਲੇ ਕੇਂਦਰ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ।

from covid-19 https://ift.tt/3dDawKO
Wednesday, 21 April 2021
ਡਾ.ਮਨੋਮਹਨ ਸਿੰਘ ਦੀ ਸਿਹਤਯਾਬੀ ਲਈ ਹੋ ਰਹੀਆਂ ਦਿਆਵਾਂ, ਪਾਕਿਸਤਾਨ ਦੇ ਪੀਐਮ ਨੇ ਵੀ ਕੀਤਾ ਟਵੀਟ
Subscribe to:
Post Comments (Atom)
No comments:
Post a Comment