Happy New Year 2024: ਸ਼ਹਿਰੀ ਹਵਾਬਾਜ਼ੀ ਖੇਤਰ (civil aviation sector) ਲਈ ਸਾਲ 2023 ਉਥਲ-ਪੁਥਲ ਭਰਿਆ ਰਿਹਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ (Civil Aviation Ministry) ਨੇ ਵੀ ਇਸ ਸਾਲ ਕਈ ਮੀਲ ਪੱਥਰ ਹਾਸਲ ਕੀਤੇ ਹਨ। ਭਾਰਤ ਵਿੱਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਇਸ ਸਾਲ ਨਵੀਆਂ ਉਚਾਈਆਂ 'ਤੇ ਪਹੁੰਚ ਗਈ ਹੈ। ਨਾਲ ਹੀ, ਖੇਤਰੀ ਸੰਪਰਕ ਯੋਜਨਾ (RCS) ਦੇ ਤਹਿਤ 60 ਨਵੇਂ ਰੂਟਾਂ 'ਤੇ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਆਉ ਅਸੀਂ ਇਸ ਬੀਤਦੇ ਸਾਲ ਵਿੱਚ ਹਵਾਬਾਜ਼ੀ ਉਦਯੋਗ (Aviation Industry) ਵਿੱਚ ਆਈਆਂ ਤਬਦੀਲੀਆਂ 'ਤੇ ਇੱਕ ਨਜ਼ਰ ਮਾਰੀਏ।

ਸਭ ਤੋਂ ਜ਼ਿਆਦਾ ਯਾਤਰੀਆਂ ਦਾ ਰਿਕਾਰਡ ਬਣਾਇਆ

ਹਵਾਬਾਜ਼ੀ ਉਦਯੋਗ ਕੋਵਿਡ-19 (COVID-19) ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਰ, ਇਹ ਸਾਲ ਭਾਰਤ ਵਿੱਚ ਕੰਮ ਕਰਨ ਵਾਲੀਆਂ ਏਅਰਲਾਈਨਾਂ (Indian Airlines) ਲਈ ਬਹੁਤ ਵਧੀਆ ਰਿਹਾ। 19 ਨਵੰਬਰ, 2023 ਨੂੰ, ਵੱਖ-ਵੱਖ ਏਅਰਲਾਈਨਾਂ ਨੇ 4,56,910 ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ। ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਯਾਤਰੀਆਂ ਦੀ ਗਿਣਤੀ ਦਾ ਰਿਕਾਰਡ ਸੀ। ਇਸ ਤੋਂ ਇਲਾਵਾ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (IGI Airport) 'ਤੇ ਚੌਥਾ ਰਨਵੇਅ ਅਤੇ ਈਸਟਰਨ ਕਰਾਸ ਟੈਕਸੀਵੇਅ ਖੋਲ੍ਹਿਆ ਗਿਆ।

60 ਨਵੇਂ ਰੂਟਸ ਉੱਤੇ ਹਵਾਈ ਸੇਵਾਵਾਂ ਸ਼ੁਰੂ

ਸਾਲ 2023 ਵਿੱਚ, RCS-UDAN ਯੋਜਨਾ ਦੇ ਤਹਿਤ, 1 ਜਨਵਰੀ ਤੋਂ 21 ਦਸੰਬਰ ਦੇ ਵਿਚਕਾਰ 60 ਨਵੇਂ ਰੂਟਾਂ 'ਤੇ ਹਵਾਬਾਜ਼ੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਰੌਰਕੇਲਾ, ਜਮਸ਼ੇਦਪੁਰ, ਕੂਚ ਬਿਹਾਰ, ਉਤਕੇਲਾ ਅਤੇ ਸ਼ਿਵਮੋਗਾ ਵਿੱਚ ਨਵੇਂ ਹਵਾਈ ਅੱਡੇ ਸ਼ੁਰੂ ਕੀਤੇ ਗਏ।

ਉੱਤਰ ਪੂਰਬੀ ਭਾਰਤ ਨੂੰ ਕੀਤਾ ਗਿਆ ਸ਼ਾਮਲ

ਉੱਤਰ ਪੂਰਬੀ ਭਾਰਤ ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨ ਲਈ, ਇਹਨਾਂ ਰਾਜਾਂ ਵਿੱਚ 12 ਨਵੇਂ ਆਰਸੀਐਸ ਰੂਟ ਸ਼ੁਰੂ ਕੀਤੇ ਗਏ ਸਨ। ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ, UDAN 4.2 ਅਤੇ 5.0 ਦੇ ਤਹਿਤ 154 ਨਵੇਂ ਰੂਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਡਿਜੀ ਯਾਤਰਾ ਐਪ ਸਫਲ

ਅੰਕੜਿਆਂ ਮੁਤਾਬਕ 35 ਲੱਖ ਤੋਂ ਵੱਧ ਲੋਕਾਂ ਨੇ ਡਿਜੀ ਯਾਤਰਾ ਐਪ ਨੂੰ ਡਾਊਨਲੋਡ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਐਪ ਨੂੰ 13 ਹਵਾਈ ਅੱਡਿਆਂ 'ਤੇ ਲਾਂਚ ਕੀਤਾ ਹੈ। ਇਨ੍ਹਾਂ ਵਿੱਚ ਦਿੱਲੀ, ਬੇਂਗਲੁਰੂ, ਅਹਿਮਦਾਬਾਦ, ਵਾਰਾਣਸੀ, ਹੈਦਰਾਬਾਦ, ਪੁਣੇ, ਕੋਲਕਾਤਾ, ਵਿਜੇਵਾੜਾ, ਮੁੰਬਈ, ਕੋਚੀਨ, ਗੁਹਾਟੀ, ਜੈਪੁਰ ਅਤੇ ਲਖਨਊ ਸ਼ਾਮਲ ਹਨ। ਇਸ ਦੇ ਲਾਂਚ ਹੋਣ ਤੋਂ ਬਾਅਦ, ਲਗਭਗ 91 ਲੱਖ ਯਾਤਰੀ ਇਸ ਐਪ ਦੀ ਵਰਤੋਂ ਕਰ ਚੁੱਕੇ ਹਨ।

ਦੇਸ਼ ਨੂੰ ਮਿਲੇ 12 ਗ੍ਰੀਨਫੀਲਡ ਹਵਾਈ ਅੱਡੇ

ਹੁਣ ਤੱਕ ਦੇਸ਼ ਨੂੰ 12 ਗ੍ਰੀਨਫੀਲਡ ਏਅਰਪੋਰਟ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਦੁਰਗਾਪੁਰ, ਸ਼ਿਰਡੀ, ਸਿੰਧੂਦੁਰਗ, ਪੇਕਾਂਗ, ਕੰਨੂਰ, ਕਲਬੁਰਗੀ, ਓਰਵਾਕਲ, ਕੁਸ਼ੀਨਗਰ, ਈਟਾਨਗਰ, ਮੋਪਾ, ਸ਼ਿਵਮੋਗਾ ਅਤੇ ਰਾਜਕੋਟ ਵਿੱਚ ਹਵਾਬਾਜ਼ੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ।

ਡੀਜੀਸੀਏ ਨੇ ਇੰਨੇ ਲਾਇਸੈਂਸ ਵੰਡੇ

ਡੀਜੀਸੀਏ (Directorate General of Civil Aviation) ਨੇ ਇਸ ਸਾਲ 23908 ਫਲਾਈਟ ਚਾਲਕ ਦਲ ਦੇ ਲਾਇਸੈਂਸ ਅਤੇ ਨਵਿਆਉਣ ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ 1562 ਵਪਾਰਕ ਪਾਇਲਟ ਲਾਇਸੰਸ ਅਤੇ 647 ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੰਸ ਸ਼ਾਮਲ ਹਨ।

from covid-19 https://ift.tt/Ly6cf1r
Sunday, 24 December 2023
Home
Corona Virus
Year Ender 2023: ਇਸ ਸਾਲ Aviation Sector ਨੇ ਖ਼ੂਬ ਭਰੀ ਉਡਾਣ, ਨਵੇਂ ਏਅਰਪੋਰਟ ਖੋਲ੍ਹੇ ਤੇ ਬਣੇ ਰਿਕਾਰਡ
Year Ender 2023: ਇਸ ਸਾਲ Aviation Sector ਨੇ ਖ਼ੂਬ ਭਰੀ ਉਡਾਣ, ਨਵੇਂ ਏਅਰਪੋਰਟ ਖੋਲ੍ਹੇ ਤੇ ਬਣੇ ਰਿਕਾਰਡ
Tags
Corona Virus#
Share This
About World Today
Corona Virus
Tags
Corona Virus
Subscribe to:
Post Comments (Atom)
No comments:
Post a Comment