Corona Virus JN.1 Case Update: ਭਾਰਤ ਵਿੱਚ ਕੋਵਿਡ-19 ਦੇ ਸਬ-ਵੇਰੀਐਂਟ JN.1 ਦੇ ਕੇਸਾਂ ਦੀ ਕੁੱਲ ਗਿਣਤੀ 157 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 78 ਮਾਮਲੇ ਕੇਰਲ ਵਿੱਚ ਪਾਏ ਗਏ ਹਨ, ਇਸ ਤੋਂ ਬਾਅਦ ਗੁਜਰਾਤ ਵਿੱਚ 34 ਮਾਮਲੇ ਹਨ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਇਹ ਜਾਣਕਾਰੀ ਵੀਰਵਾਰ (28 ਦਸੰਬਰ) ਨੂੰ ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੁਆਰਾ ਅਪਡੇਟ ਕੀਤੇ ਗਏ ਡੇਟਾ ਤੋਂ ਸਾਹਮਣੇ ਆਈ ਹੈ।

ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਰਾਜਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਤੱਕ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ JN.1 ਵੇਰੀਐਂਟ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ ਹੈ। INSACOG ਦੇ ਅਨੁਸਾਰ, ਇਹਨਾਂ ਰਾਜਾਂ ਵਿੱਚ ਕੇਰਲ (78 ਕੇਸ), ਗੁਜਰਾਤ (34 ਕੇਸ), ਕਰਨਾਟਕ (8 ਕੇਸ), ਮਹਾਰਾਸ਼ਟਰ (7 ਕੇਸ), ਰਾਜਸਥਾਨ (5 ਕੇਸ), ਤਾਮਿਲਨਾਡੂ (4 ਕੇਸ), ਤੇਲੰਗਾਨਾ (2 ਕੇਸ) ਅਤੇ ਦਿੱਲੀ (ਇਕ ਕੇਸ) ਸ਼ਾਮਲ ਹੈ।

INSACOG ਦੇ ਅੰਕੜਿਆਂ ਦੇ ਅਨੁਸਾਰ, ਦਸੰਬਰ ਵਿੱਚ ਦੇਸ਼ ਵਿੱਚ ਰਿਪੋਰਟ ਕੀਤੇ ਗਏ 141 ਕੋਵਿਡ ਮਾਮਲਿਆਂ ਵਿੱਚ JN.1 ਮੌਜੂਦ ਸੀ, ਜਦੋਂ ਕਿ ਨਵੰਬਰ ਵਿੱਚ ਅਜਿਹੇ 16 ਕੇਸਾਂ ਦਾ ਪਤਾ ਲਗਾਇਆ ਗਿਆ ਸੀ। WHO ਨੇ JN.1 ਨੂੰ ਇਸ ਦੇ ਤੇਜ਼ੀ ਨਾਲ ਵੱਧ ਰਹੇ ਫੈਲਾਅ ਨੂੰ ਦੇਖਦੇ ਹੋਏ ਇਸ 'ਤੇ ਪੂਰੀ ਨਿਗਰਾਨੀ ਰੱਖੀ ਹੋਈ ਹੈ ਅਤੇ ਕਿਹਾ ਹੈ ਕਿ ਇਹ ਨਵੇਂ ਵੇਰੀਐਂਟ ਦਾ ਖ਼ਤਰਾ ਥੋੜ੍ਹਾ ਘਟ ਹੈ।

ਦੇਸ਼ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਵਾਧੇ ਅਤੇ ਜੇਐਨ.1 ਵੇਰੀਐਂਟ ਦੀ ਖੋਜ ਦੇ ਵਿਚਕਾਰ, ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਗਾਤਾਰ ਨਿਗਰਾਨੀ ਰੱਖਣ ਲਈ ਕਿਹਾ ਹੈ।

ਪੀਟੀਆਈ ਦੇ ਅਨੁਸਾਰ, ਸਿਹਤ ਮੰਤਰਾਲੇ ਨੇ ਵੀਰਵਾਰ (28 ਦਸੰਬਰ) ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 702 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 4,097 ਹੋ ਗਈ ਹੈ।

ਮੰਤਰਾਲੇ ਦੇ ਅੰਕੜਿਆਂ ਅਨੁਸਾਰ, 24 ਘੰਟਿਆਂ ਦੀ ਮਿਆਦ ਵਿੱਚ ਛੇ ਨਵੀਆਂ ਮੌਤਾਂ ਹੋਈਆਂ। 22 ਦਸੰਬਰ ਨੂੰ ਦੇਸ਼ ਵਿੱਚ 752 ਨਵੇਂ ਮਾਮਲੇ ਦਰਜ ਕੀਤੇ ਗਏ ਸਨ। 5 ਦਸੰਬਰ ਤੱਕ, ਰੋਜ਼ਾਨਾ ਕੇਸਾਂ ਦੀ ਗਿਣਤੀ ਦੋਹਰੇ ਅੰਕਾਂ ਵਿੱਚ ਆ ਗਈ ਸੀ ਪਰ ਨਵੇਂ ਰੂਪਾਂ ਅਤੇ ਠੰਡੇ ਮੌਸਮ ਦੇ ਸਾਹਮਣੇ ਆਉਣ ਤੋਂ ਬਾਅਦ, ਕੇਸਾਂ ਵਿੱਚ ਮੁੜ ਵਾਧਾ ਹੋਇਆ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://ift.tt/gs3I10W 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://ift.tt/BPYyVuh>
Join Our Official Telegram Channel: https://ift.tt/nZUfFq2>

from covid-19 https://ift.tt/hGEyNAu
Friday, 29 December 2023
Home
Corona Virus
COVID Update: ਭਾਰਤ 'ਚ ਵੱਧਣ ਲੱਗੇ ਕੋਰੋਨਾ ਦੇ ਨਵੇਂ JN.1 ਵੇਰੀਐਂਟ ਦੇ ਮਾਮਲੇ, ਕੇਰਲ ਸਭ ਤੋਂ ਵੱਧ ਪ੍ਰਭਾਵਿਤ, ਬਾਕੀ ਸੂਬਿਆਂ ਦਾ ਦੇਖੋ ਹਾਲ
COVID Update: ਭਾਰਤ 'ਚ ਵੱਧਣ ਲੱਗੇ ਕੋਰੋਨਾ ਦੇ ਨਵੇਂ JN.1 ਵੇਰੀਐਂਟ ਦੇ ਮਾਮਲੇ, ਕੇਰਲ ਸਭ ਤੋਂ ਵੱਧ ਪ੍ਰਭਾਵਿਤ, ਬਾਕੀ ਸੂਬਿਆਂ ਦਾ ਦੇਖੋ ਹਾਲ
Tags
Corona Virus#
Share This
About World Today
Corona Virus
Tags
Corona Virus
Subscribe to:
Post Comments (Atom)
No comments:
Post a Comment