Breaking

Post Top Ad

SEMrush

Thursday 15 April 2021

ਕੋਰੋਨਾ ਕਹਿਰ: ਦੇਸ਼ ਭਰ ' ਅੱਧਾ ਦਰਜਨ ਸੂਬਿਆਂ ਨੇ ਟਾਲੇ ਇਮਤਿਹਾਨ, ਕਈ ਸੂਬੇ ਕਰ ਰਹੇ ਵਿਚਾਰ

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੀਬੀਐਸਈ ਵੱਲੋਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਤੇ 12ਵੀਂ ਦੇ ਇਮਤਿਹਾਨ ਮੁਲਤਵੀ ਕਰਨ ਤੋਂ ਬਾਅਦ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ਨੇ ਵੀ ਇਨ੍ਹਾਂ ਜਮਾਤਾਂ ਲਈ ਆਪਣੇ ਸੂਬਾ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।

ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਫਿਲਹਾਲ ਉਨ੍ਹਾਂ ਤੈਅ ਨਹੀਂ ਕੀਤਾ ਕਿ ਬੋਰਡ ਪ੍ਰੀਖਿਆਵਾਂ ਆਯੋਜਿਤ ਕਰਵਾਈਆਂ ਜਾਣ ਕਿ ਨਾ। ਕਰਨਾਟਕ ਨੇ ਕਿਹਾ ਕਿ ਉਹ ਨਿਰਧਾਰਤ ਪ੍ਰੋਗਰਾਮ ਮੁਤਾਬਕ ਇਮਤਿਹਾਨ ਕਰਵਾਏਗਾ।

ਮੇਘਾਲਿਆ ਨੇ ਵੀ ਕਿਹਾ ਕਿ ਉਹ 12ਵੀਂ ਦੀ ਸੂਬਾ ਬੋਰਡ ਪ੍ਰੀਖਿਆ ਕਰਾਉਣ ਲਈ ਤਿਆਰ ਹੈ ਪਰ ਸਥਿਤੀ ਦੀ ਸਮੀਖਿਆ ਤੋਂ ਬਾਅਦ ਦਸਵੀਂ ਦੀ ਪ੍ਰੀਖਿਆ ਬਾਰੇ ਫੈਸਲਾ ਲੈਣਾ ਹੋਵੋਗਾ।  ਇਸ ਤੋਂ ਪਹਿਲਾਂ ਸੀਬੀਐਸਈ ਨੇ ਦਸਵੀਂ ਦੀ ਪ੍ਰੀਖਿਆ ਰੱਦ ਕਰਨ ਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ ਉੱਚ ਪੱਧਰੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ।

ਇਹ ਪਹਿਲੀ ਵਾਰ ਹੈ ਜਦੋਂ ਸੀਬੀਐਸਈ ਨੇ 10ਵੀਂ ਦੇ ਇਮਤਿਹਾਨ ਪੂਰੀ ਤਰ੍ਹਾਂ ਰੱਦ ਕੀਤੇ ਹੋਣ। ਇਸ ਨਾਲ ਦੇਸ਼ ਭਰ 'ਚ 21 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਤੇ ਅਸਰ ਪਵੇਗਾ। ਸਕੂਲੀ ਪ੍ਰੀਖਿਆ ਦੇ ਹੋਰ ਪ੍ਰਮੁੱਖ ਬੋਰਡ ਸੀਆਈਐਸਸੀਈ ਨੇ ਕਿਹਾ ਕਿ ਉਹ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਤੇ ਜਲਦ ਹੀ ਫੈਸਲਾ ਲਵੇਗਾ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ ਜਾਰੀ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਿੱਖਿਆ ਸਕੱਤਰ ਰਾਜੀਵ ਸ਼ਰਮਾ ਨੇ ਇਸ ਬਾਬਤ ਜਾਣਕਾਰੀ ਦਿੱਤੀ।

ਮਹਾਰਾਸ਼ਟਰ ਦੀ ਸਕੂਲ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸੂਬਾ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲਈ ਕੋਈ ਕਦਮ ਚੁੱਕਣ ਤੋਂ ਪਹਿਲਾਂ 10ਵੀਂ ਜਮਾਤ ਦੀ ਪ੍ਰੀਖਿਆ ਰੱਦ ਕਰਨ ਦੇ ਸੀਬੀਐਸਈ ਦੇ ਫੈਸਲੇ ਦਾ ਅਧਿਐਨ ਕਰੇਗੀ ਤੇ ਇਸ 'ਤੇ ਚਰਚਾ ਕਰੇਗੀ।

ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੱਧ ਪ੍ਰਦੇਸ਼ ਨੇ 30 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਰਾਜਸਥਾਨ ਸਰਕਾਰ ਨੇ ਵੀ 10ਵੀਂ ਤੇ 12ਵੀਂ ਦੇ ਇਮਤਿਹਾਨ ਫਿਲਹਾਲ ਲਈ ਟਾਲ ਦਿੱਤੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

<a title="Android ਫੋਨ ਲਈ ਕਲਿਕ ਕਰੋ" href="https://ift.tt/1w25SGn" target="_blank" rel="noopener" data-saferedirecturl="https://ift.tt/3x2RjKf ਫੋਨ ਲਈ ਕਲਿਕ ਕਰੋ
<a title="Iphone ਲਈ ਕਲਿਕ ਕਰੋ" href="https://ift.tt/3gNAdHW" target="_blank" rel="noopener" data-saferedirecturl="https://ift.tt/3sm3tKh ਲਈ ਕਲਿਕ ਕਰੋ

from covid-19 https://ift.tt/3tj1V5m

No comments:

Post a Comment