<p style="text-align: justify;">ਨਵੀਂ ਦਿੱਲੀ: ਭਾਰਤ 'ਚ ਬਣੀ ਕੋਰੋਨਾ ਦੀ 45 ਮਿਲਿਅਨ ਡੋਜ਼ ਵੈਕਸੀਨ ਪਾਕਿਸਤਾਨ ਨੂੰ ਦਿੱਤੀ ਜਾਵੇਗੀ। ਪਾਕਿਸਤਾਨ ਨੂੰ ਇਹ ਵੈਕਸੀਨ ਗਾਵੀ ਵੈਕਸੀਨ ਸਮਝੌਤੇ ਤਹਿਤ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਪਾਕਿਸਤਾਨ ਦੇ ਨਾਲ ਦਸੰਬਰ 2020 'ਚ ਕੀਤਾ ਗਿਆ ਸੀ। ਇਸ ਤਹਿਤ ਦੁਨੀਆਂ ਦੇ ਤਮਾਮ ਦੇਸ਼ਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।</p> <p style="text-align: justify;">ਇਸ ਮਹੀਨੇ ਕਰੀਬ 16 ਮਿਲੀਅਨ ਕੋਵਿਡ ਵੈਕਸੀਨ ਪਾਕਿਸਤਾਨ ਤਕ ਪਹੁੰਚ ਜਾਵੇਗੀ ਤੇ ਜੂਨ ਤਕ 45 ਮਿਲੀਅਨ ਡੋਜ਼ ਪਾਕਿਸਤਾਨ ਨੂੰ ਮਿਲ ਜਾਵੇਗੀ। ਗਵਾਂਢੀ ਦੇਸ਼ ਪਾਕਿਸਤਾਨ ਨੂੰ ਸੀਰਮ ਇੰਸਟੀਟਿਊਟ ਦੀ ਵੈਕਸੀਨ ਕੋਵਿਸ਼ੀਲਡ ਦਿੱਤੀ ਜਾਵੇਗੀ।</p> <p style="text-align: justify;">ਪਾਕਿਸਤਾਨ ਦੇ ਕੈਮੀ ਸਿਹਤ ਸੇਵਾ ਦੇ ਸਕੱਤਰ ਅਮਿਰ ਅਸ਼ਰਫ ਖਵਾਜਾ ਨੇ ਲੋਕ ਲੇਖਾ ਕਮੇਟੀ ਨੂੰ ਦੱਸਿਆ ਕਿ ਦੇਸ਼ ਨੂੰ ਭਾਰਤ 'ਚ ਬਣੀ ਕੋਰੋਨਾ ਵੈਕਸੀਨ ਇਸ ਮਹੀਨੇ ਮਿਲੇਗੀ। ਖਵਾਜਾ ਨੇ ਕਿਹਾ ਹੁਣ ਤਕ ਪਾਕਿਸਤਾਨ 'ਚ 27.5 ਬਿਲੀਅਨ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ। ਇਨ੍ਹਾਂ 'ਚ ਫਰੰਟ ਲਾਈਨ ਵਰਕਰ ਤੇ ਸੀਨੀਅਰ ਨਾਗਰਿਕ ਸ਼ਾਮਲ ਹਨ।</p>
from covid-19 https://ift.tt/3cjnHOW
Wednesday, 10 March 2021
ਪਾਕਿਸਤਾਨ ਨੂੰ ਮਿਲੇਗੀ ਭਾਰਤ 'ਚ ਬਣੀ ਕੋਰੋਨਾ ਵੈਕਸੀਨ
Subscribe to:
Post Comments (Atom)
No comments:
Post a Comment